Punjab State Power Corporation [PSPCL] — adjustment of huge electricity meter reading bill 6790 .nd full bill concession

Address:Fazilka, Punjab, 152024
Website:Consumercomplaints.in

ਸ਼੍ਰੀ ਮਾਨ ਜੀ

ਬੇਨਤੀ ਹੈ ਕਿ ਮੈਂ ਮਲਕੀਤ ਸਿੰਘ ਪੁੱਤਰ ਸ਼੍ਰੀ ਮਿਲਖਾ ਸਿੰਘ ਵਾਸੀ ਪਿੰਡ ਚੱਕ ਬਜੀਦਾ ਤਹਿਸੀਲ ਜਲਾਲਾਬਾਦ (ਪੱ) ਜਿਲ੍ਹਾ ਫਾਜ਼ਿਲਕਾ ਪੰਜਾਬ ਦਾ ਰਹਿਣ ਵਾਲਾ ਹਾਂ ਮੇਰੇ ਨਾਮ ਤੇ ਪਿੰਡ ਘੁਬਾਇਆ ਵਿੱਚ ਦੁਕਾਨ ਤੇ ਮੀਟਰ ਕੁਨੈਕਸ਼ਨ ਲੱਗਿਆ ਹੈ ।ਮੇਰੀ ਦੁਕਾਨ ਦੇ ਸਾਹਮਣੇ ਮੰਗਤ ਸਿੰਘ ਪੁੱਤਰ ਸ਼੍ਰੀ ਜੀਤ ਸਿੰਘ ਵਾਸੀ ਪਿੰਡ ਘੁਬਾਇਆ ਰੇਡੀਮੇਡ ਦੀ ਦੁਕਾਨ ਅਤੇ ਬੂਟਾਂ ਦੀ ਦੁਕਾਨ ਹੈ, ਇਹਨਾਂ ਦੁਕਾਨਾਂ ਦੇ ਅੰਦਰ AC ਲੱਗੇ ਹੋਏ ਹਨ, ਜੋ ਦੋਨੋਂ ਭਰਾ ਹਨ, ਇਹਨਾਂ ਦੀਆਂ ਦੁਕਾਨਾਂ ਤੇ ਇਕ ਮੀਟਰ ਲੱਗਿਆ ਹੋਇਆ ਹੈ ।ਜਿਹਨਾਂ ਦੇ ਮੀਟਰ ਦੀ ਕੇਵਲ ਤਾਰ ਮੇਰੀ ਦੁਕਾਨ ਦੇ ਮੀਟਰ ਵਿੱਚ ਮਿਲੀਭੁਗਤ ਨਾਲ ਲਗਾਈ ਗਈ ਹੈ ਜਿਸ ਕਾਰਨ ਇਹਨਾਂ ਦੇ AC ਆਦਿ ਚਲਾਉਣ ਕਰਕੇ ਅਤੇ ਹੋਰ ਦੁਕਾਨਾਂ ਦੀ ਵੀ ਨਾਲ ਚੋਰੀ ਕਰਾਉਣ ਕਾਰਨ ਸਾਨੂੰ ਬਿਜਲੀ ਦਾ ਬਿੱਲ 6790 ਰੁ:ਬਿਜਲੀ ਮਹਿਕਮੇ ਵੱਲੋਂ ਮਿਲੀਭੁਗਤ ਨਾਲ ਨਜਾਇਜ਼ ਵਾਧੂ ਬਿੱਲ ਪਾ ਦਿੱਤਾ ਗਿਆ ਹੈ ਇਸ ਤਰ੍ਹਾਂ ਅਸੀਂ ਇਹ ਬਿਜਲੀ ਦਾ ਬਿੱਲ ਮੈਂ ਨਹੀਂ ਭਰਾਗਾਂ ਇਹ ਰਕਮ ਬਿੱਲ ਦੀ ਦੋਸ਼ੀ ਮੰਗਤ ਸਿੰਘ ਦੇ ਕੋਲੋਂ ਜਾਂ SDO SUB DIVISION GHUBAYA ਕੋਲੋਂ ਵਸੂਲ ਕੀਤੀ ਜਾਵੇ ਜੀ ।ਕਾਨੂੰਨ ਦੇ ਖਿਲਾਫ਼ ਮਹਿਕਮੇ ਵੱਲੋਂ ਗਲਤ ਕੰਮ ਕੀਤਾ ਗਿਆ ਹੈ ਸੋ M56TR141775M ਖਾਤਾ ਨੰਬਰ ਤੇ ਪਾਇਆ ਗਿਆ ਬਿਜਲੀ ਮਹਿਕਮੇ ਵੱਲੋਂ ਮਿਲੀਭੁਗਤ ਨਾਲ ਨਜਾਇਜ਼ ਵਾਧੂ ਬਿੱਲ ਮੁਆਫ ਕੀਤਾ ਜਾਵੇ ਜੀ ਅਤੇ ਦੋਸ਼ੀਆਂ ਤੇ ਬਣਦੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜੀ ਅਤੇ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਬਹੁਤ ਮਿਹਰਬਾਨੀ ਹੋਵੇਗੀ ਜੀ ।

ਮਿਤੀ 16/ 08/ 2018

ਪ੍ਰਾਰਥੀ - ਮਲਕੀਤ ਸਿੰਘ ਪੁੱਤਰ ਸ਼੍ਰੀ ਮਿਲਖਾ ਸਿੰਘ

ਵਾਸੀ - ਪਿੰਡ ਚੱਕ ਬਜੀਦਾ ਤਹਿਸੀਲ ਜਲਾਲਾਬਾਦ

ਜਿਲ੍ਹਾ - ਫਾਜ਼ਿਲਕਾ
ਪੰਜਾਬ


ਮੋਬਾਈਲ ਨੰਬਰ- [protected], [protected]
+3 photos
Was this information helpful?
No (0)
Yes (0)
Aug 17, 2018
Updated by Gbaisingh
Iਸ਼੍ਰੀ ਮਾਨ ਜੀ
ਇਹਨਾਂ JE ਤੇ ਦੋਸ਼ੀਆਂ ਨੇ ਮਿਲੀਭੁਗਤ ਨਾਲ ਮੰਗਤ ਸਿੰਘ ਨੇ ਆਪਣਾ ਮੀਟਰ ਜਾਣਬੁੱਝ ਕੇ ਖਰਾਬ ਕਰਕੇ ਤੇ ਦਰਖਾਸਤ ਨਵਾਂ ਮੀਟਰ ਲਗਾਉਣ ਲਈ ਦਫਤਰ ਜਮ੍ਹਾਂ ਕਰਾਈ ਹੋਈ ਹੈ। ਤੇ ਜਦੋਂ ਗਰਮੀਆਂ ਦਾ ਮੌਸਮ ਖਤਮ ਹੋ ਗਿਆ ਤਾਂ ਮੀਟਰ ਨਵਾਂ ਲਗਵਾ ਲਵਾਂਗਾ ਦੀ ਰਣਨੀਤੀ ਬਣਾਈ ਹੈ । ਇਸੇ ਤਰ੍ਹਾਂ ਬਿਜਲੀ ਮਹਿਕਮੇ ਵੱਲੋਂ ਮਿਲੀਭੁਗਤ ਨਾਲ ਨਵਾਂ ਮੀਟਰ ਜਾਣਬੁੱਝ ਕੇ ਨਹੀਂ ਲਗਾ ਰਿਹਾ ਕਿਉਂਕਿ ਉਹ AC 3 ਤੇ ਹੋਰ ਦੁਕਾਨਾਂ ਦੀ ਵੀ ਨਾਲ ਚੋਰੀ ਕਰਾਉਂਦਾ ਹੈ। JE ਤੇ ਮੀਟਰ ਰਿਡਿੰਗ ਵਾਲੇ ਵੀ ਆਪਣੀ ਗਲਤੀ ਮੰਨਦੇ ਹਨ

ਤੇ ਜਲਦੀ ਤੋਂ ਜਲਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜੀ ਅਤੇ ਦੋਸ਼ੀਆਂ ਨੂੰ ਮੁਅੱਤਲ ਜਾਂ ਲਾਇਨ ਹਾਜਰ ਕੀਤਾ ਜਾਵੇ ।ਕਿਸੇ ਚੰਗੇ ਯੋਗ ਅਫਸਰ ਦੀ ਅਗਵਾਈ ਵਿਚ ਜਾਂਚ ਪੜਤਾਲ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਬਹੁਤ ਮਿਹਰਬਾਨੀ ਹੋਵੇਗੀ ਜੀ ।

ਮਿਤੀ 17 /08 /2018
Aug 21, 2018
Updated by Gbaisingh
ਸ਼੍ਰੀ ਮਾਨ ਜੀ
ਦਿੱਤੀ ਗਈ ਦਰਖਾਸਤ ਦੇ ਮੱਦੇਨਜ਼ਰ ਸਾਡਾ ਰੌਲਾ ਨਿਬੜ ਗਿਆ ।ਬਿੱਲ ਹੁਣ ਕਲੀਅਰੈਂਸ ਹੋ ਗਿਆ ਹੈ
Complaint comments 

Comments

This is inform you that i received my electricity bill of bill no. 275 dated 14.08.18, sub division 274-zirakpur, gobind vihar in which there are unauthorized double charges like ele tricty duty, m.c. tax, idf etc.
May i know that what is the reason to put these double charges.

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit
    Punjab State Power Corporation [PSPCL]
    customer care contact
    Customer satisfaction rating Customer satisfaction rating is a complex algorithm that helps our users determine how good a company is at responding and resolving complaints by granting from 1 to 5 stars for each complaint and then ultimately combining them all for an overall score.
    Read more
    6%
    Complaints
    2102
    Pending
    0
    Resolved
    132
    Punjab State Power Corporation [PSPCL] Phone
    +91 17 5222 5230
    Punjab State Power Corporation [PSPCL] Address
    F-2, Shakti Vihar, PSPCL, Patiala, India
    View all Punjab State Power Corporation [PSPCL] contact information