Address: | SBP , Jhunir distt Mansa, Mansa, Punjab |
ਸ਼੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਦਰਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨੰਗਲ ਕਲਾਂ ਮਹਿਕਮਾਂ ਖੇਤੀਬਾੜੀ ਵਿੱਚ ਬਤੌਰ ਬੇਲਦਾਰ ਨਯੁਕਤ ਹਾਂ.. ਇਹ ਕਿ ਮੇਰਾ ਖਾਤਾ ਨੰਬਰ [protected] ਸਟੇਟ ਬੈਂਕ ਆਫ ਪਟਿਆਲਾ ਦੀ ਸ਼ਾਖਾ ਕੋਟ ਧਰਮੂ ਬ੍ਰਾਂਚ ਕੋਡ 51382 ਹੈ । ਮੈਂ ਆਪਣੀ ਘਰੇਲੂ ਜਰੂਰਤ ਲਈ 700000/- ਰੁਪੈ ਦਾ ਪਰਸਨ ਲੋਨ ਸਟੇਟ ਬੈਂਕ ਆਫ ਪਟਿਆਲਾ ਦੀ ਝੁਨੀਰ ਸ਼ਾਖਾ ਤੋਂ ਲਿਆ ਸੀ, ਜੋ ਮੇਰੇ ਖਾਤੇ ਵਿੱਚ ਸਿਰਫ 6, 94000/- ਮੇਰੇ ਖਾਤੇ ਵਿੱਚ ਆਏ, ਜੋ ਕਿ 6000/- ਰੁਪੈ ਘੱਟ ਆਏ.. ਇਸਤੋਂ ਇਲਾਵਾ ਇਹਨਾਂ ਨੇ ਮੈਨੂੰ ਕਿਹਾ ਕਿ ਜੇਕਰ ਲੋਨ ਲੈਣਾ ਹੈ ਤਾਂ ਤੈਨੂੰ 50000/- ਰੁਪੈ ਦਾ ਬੀਮਾ ਕਰਾਉਣਾ ਪਵੇਗਾ ਨਹੀ ਤੇਰਾ ਲੋਨ ਨੀ ਮਿਲੇਗਾ ਮੈਂ ਅਨਪੜ ਵਿਆਕਤੀ ਹਾਂ ਮੈਨੂੰ ਇਸ ਗੱਲ ਦਾ ਪਤਾ ਨਹੀ ਸੀ ।ਇਹਨਾ ਨੇ ਇਸ ਤਰਾਂ ਕਰਕੇ ਗੁੰਮਰਾਹ ਕੀਤਾ ਹੈ ਤੇ ਮੇਰਾ 50000/- ਦਾ ਬੀਮਾ ਮੇਰੇ ਲੋਨ ਦੀ ਰਕਮ ਵਿੱਚੋ ਕੱਟ ਲਿਆ ਹੈ. ਜਿਸਦੀ ਮੈਨੂੰ ਕੋਈ ਜਰੂਰਤ ਨਹੀ ਸੀ ..ਕਿਰਪਾ ਕਰਕੇ ਇਸ ਬ੍ਰਾਂਚ ਦੇ ਸਬੰਧਤ ਕਰਮਚਾਰੀਆਂ ਖਿਲਾਫ ਬਣਦੀ ਮਹਿਕਮਾਨਾ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਮੇਰੀ ਰਕਮ ਵਾਪਿਸ ਕਰਵਾਈ ਜਾਵੇ।
From Darshan singh s/o Sukhdev singh mob no.[protected] Was this information helpful? |
Post your Comment