Punjab School Education Board — Regarding child safety

Address:ropar , punjab

ਮੇਰਾ ਬੱਚਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰੋਪੜ ਜ਼ਿਲ੍ਹੇ ਦਾ ਸਟੂਡੇਂਟ ਹੈ ।ਅੱਜ ਸਕੂਲ ਵੱਲੋਂ ਬੱਚਿਆਂ ਨੂੰ ਸਾਇੰਸ ਸਿਟੀ ਕਪੂਰਥਲਾ ਘੁੰਮਾਉਣ ਦਾ ਟਰਿਪ ਆਰਗੇਨਾਈਜ਼ ਕੀਤਾ ਗਿਆ ਜੋ ਕੇ ਵਧੀਆ ਉਪਰਾਲਾ ਮੰਨਿਆ ਜਾ ਸਕਦਾ ਹੈ ।ਮੇਰੀ ਬੇਟੀ ਵੀ ਇਸ ਟ੍ਰਿਪ ਦਾ ਹਿੱਸਾ ਬਣੀ ਪਰ ਅਫ਼ਸੋਸ ਡਿਪਾਰਟਮੈਂਟ ਵੱਲੋਂ ਪੰਜਾਬ ਰੋਡਵੇਜ਼ ਦੀ ਬੱਸ ਇਸ ਟ੍ਰਿਪ ਲਈ ਲਿਆਂਦੀ ਗਈ ।ਜੋ ਕੇ ਬਹੁਤ ਹੀ ਖਸਤਾ ਹਾਲਤ ਵਿੱਚ ਸੀ ।ਟ੍ਰਿਪ ਸ਼ੁਰੂ ਹੋਇਆ ਅੱਠ ਵਜੇ ਜੋ ਕਿ ਗਿਆਰਾਂ ਵਜੇ ਹੁਣ ਤਕ ਕਪੂਰਥਲਾ ਪਹੁੰਚ ਜਾਣਾ ਚਾਹੀਦਾ ਸੀ ਪਰ ਮੈਂ ਬਹੁਤ ਅਫ਼ਸੋਸ ਨਾਲ ਦੱਸਦਾ ਹਾਂ ਜੇ ਸਾਢੇ ਬਾਰਾਂ ਵਜੇ ਬੇਟੀ ਦਾ ਫੋਨ ਆਇਆ ਕਿ ਬੱਸ ਰਸਤੇ ਵਿੱਚ ਖਰਾਬ ਖੜ੍ਹੀ ਹੈ ਸੁਣ ਕੇ ਬਹੁਤ ਹੀ ਅਫ਼ਸੋਸ ਹੋਇਆ ।
ਟੀਚਰਜ਼ ਨਾਲ ਗੱਲ ਕੀਤੀ ਗਈ ਵੀ ਕੀ ਬਸ ਚੇਂਜ ਨਹੀਂ ਕੀਤੀ ਜਾ ਸਕਦੀ ਉਹ ਵੀ ਵਿਚਾਰੇ ਬੇਵੱਸੀ ਤੇ ਕਹਿੰਦੇ ਸਰਕਾਰ ਵੱਲੋਂ ਇਹੀ ਬੱਸ ਅਲਾਟ ਹੋਈ ਹੈ ਤੇ ਇਹੀ ਜਾਵੇਗੀ
ਜੇਕਰ ਮੁੜਦੇ ਸਮੇਂ ਇਹ ਬੱਸ ਖ਼ਰਾਬ ਹੋ ਗਈ ਤਾਂ ਬੱਚਿਆਂ ਦੀ ਸੇਫਟੀ ਦਾ ਕੀ ਹੋਵੇਗਾ
ਰਾਤ ਵੇਲੇ ਕਿਵੇਂ ਕਹਿ ਸਕਦੇ ਹਾਂ ਕਿ ਸਾਡੇ ਬੱਚੇ ਸੁਰੱਖਿਅਤ ਰਹਿਣਗੇ
ਇਸ ਘਟਨਾਕ੍ਰਮ ਦਾ ਕੌਣ ਜ਼ਿੰਮੇਵਾਰ ਹੋਵੇਗਾ
ਜੇਕਰ ਪ੍ਰਾਈਵੇਟ ਸਕੂਲ ਹੁੰਦਾ ਤਾਂ ਕੀ ਇਸ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਸੀ, ਨਹੀਂ ਬਸ ਚੇਂਜ ਹੋ ਜਾਣੀ ਸੀ
ਸਾਨੂੰ ਫ਼ਰੀ ਚੀਜ਼ ਨਾਲੋਂ ਸਾਡੇ ਬੱਚਿਆਂ ਦੀ ਸੇਫਟੀ ਜ਼ਿਆਦਾ ਜ਼ਰੂਰੀ ਹੈ
ਹੁਣ ਮੈਨੂੰ ਦੱਸਿਆ ਜਾਵੇ ਕਿ ਮੈਂ ਆਪਣੇ ਬੱਚੇ ਨੂੰ ਕਿਵੇਂ ਇਸ ਸਕੂਲ ਵਿੱਚ ਪੜਾਵਾਂ ਤੇ ਕਿਵੇਂ ਕਿਸੇ ਹੋਰ ਦੇ ਬੱਚੇ ਨੂੰ ਇਸ ਸਕੂਲ ਵਿੱਚ ਪੜ੍ਹਨ ਲਈ
ਜੇਕਰ ਇਸ ਚੀਜ਼ ਦਾ ਮੈਨੂੰ ਜਵਾਬ ਨਹੀਂ ਮਿਲਦਾ ਜਾਂ ਇਸਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਮੈਂ ਸਾਰੀ ਜ਼ਿੰਦਗੀ ਸਰਕਾਰ ਤੋਂ ਖ਼ਫ਼ਾ ਰਹਾਂਗਾ ਇਸ ਸਿਸਟਮ ਤੋਂ ਖ਼ਫ਼ਾ ਰਹਾਂਗਾ ਤੇ ਮੌਜੂਦਾ ਸਰਕਾਰ ਖ਼ਿਲਾਫ਼ ਖ਼ੂਬ ਪ੍ਰਚਾਰ ਕਰਦਾ ਰਹਾਂਗਾ
dated 23 feb 2022
Was this information helpful?
No (0)
Yes (0)
Complaint comments 

Post your Comment

    I want to submit Complaint Positive Review Neutral Comment
    code
    By clicking Submit you agree to our Terms of Use
    Submit

    Contact Information

    ropar , punjab
    India
    File a Complaint