ਸੇਵਾ ਵਿਖੇ,
ਮਾਨਯੋਗ ਇੰਚਾਰਜ ਸਾਹਿਬ ਜੀ,
ਪਨਬਸ, ਪੰਜਾਬ ਰੋਡਵੇਜ ।
ਵਿਸ਼ਾ:- ਦਰਖਾਸਤ ਬਾਬਤ ਪਨਬਸ ਮਹਿਕਮੇ ਦੀ ਬੱਸ ( ਬੱਸ ਨੰ. PB-06-BB-3758 ਦੇ ਡਰਾਈਵਰ ਵੱਲੋਂ ਮੇਰੀ ਕਾਰ ਦਾ ਨੁਕਸਾਨ ਕਰਕੇ ਬੱਸ ਭਜਾ ਕੇ ਲੈ ਜਾਣ ਸਬੰਧੀ।
ਸ਼੍ਰੀ ਮਾਨ ਜੀ,
ਬੇਨਤੀ ਹੈ ਕਿ ਮੈਂ ਤਰਲੋਚਨ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਧਰਮਗੜ੍ਹ, ਤਹਿ. ਬੰਨੂੜ, ਜਿਲ੍ਹਾ ਐਸ.ਏ.ਐਸ ਨਗਰ, ਮੋਹਾਲੀ ਦਾ ਰਹਿਣ ਵਾਲਾ ਹਾਂ। ਮੈਂ ਇਕ ਸੀਨੀਅਰ ਸੀਟੀਜਨ ਹਾਂ । ਇਹ ਕਿ ਮਿਤੀ 06/04/2023 ਦਿਨ ਵੀਰਵਾਰ ਨੂੰ ਆਪਣੀ ਕਾਰ ਦੇ ਰਾਹੀ (ਕਾਰ ਨੰ.PB-65-BC-6797) ਰਾਜਪੁਰਾ ਸਹਿਰ ਤੋਂ ਅੰਬਾਲਾ ਸ਼ਹਿਰ ਦੇ ਵੱਲ ਜਾ ਰਿਹਾ ਸੀ। ਮੈਂ ਕਾਰ ਬਿਲਕੁੱਲ ਸਹੀ ਤੇ ਖੱਬੇ ਪਾਸੇ ਚਲਾ ਰਿਹਾ ਸੀ। ਸ਼ਾਮ ਕਰੀਬ 4 ਵਜੇ ਤੋਂ 04.15 ਦੇ ਵਿਚਕਾਰ ਅੰਬਾਲਾ ਸ਼ਹਿਰ ਦੇ ਟੂਲ ਪਲਾਜੇ ਤੋਂ ਪਹਿਲਾਂ ਥਾਣਾ ਸ਼ੰਭੂ ਦੇ ਨੇੜੇ ਅਚਾਨਕ ਹੀ ਮੇਰੇ ਪਿਛੋਂ ਉਕਤ ਦਰਜ ਪਨਬਸ ਦੀ ਬੱਸ (ਬੱਸ ਨੰਬਰ PB-06-BB-3758 ਡਿਪੂ ਸ਼ਾਇਦ ਪਠਾਨਕੋਟ) ਬਹੁਤ ਤੇਜ ਰਫਤਾਰ ਦੇ ਵਿਚ ਆਈ ਤੇ ਮੇਰੀ ਕਾਰ ਦਾ ਨੁਕਸਾਨ ਕਰਦੇ ਹੋਏ ਨਿਕਲ ਗਈ। ਓਵਰ-ਟੇਕ ਕਰਦੇ ਹੋਏ ਬੱਸ ਦੀ ਰਫਤਾਰ ਏਨੀ ਜਿਆਦਾ ਸੀ ਮੇਰੇ ਨਾਲ ਕਿਸੇ ਤਰ੍ਹਾਂ ਦੀ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ। ਏਥੇ ਦੱਸਣਯੋਗ ਹੈ ਕਿ ਬੱਸ ਦਾ ਡਰਾਈਵਰ ਇਹ ਜਾਣ ਗਿਆ ਸੀ ਕਿ ਬੱਸ ਓਵਰਟੇਕ ਕਰਦੇ ਸਮੇਂ ਮੇਰੀ ਕਾਰ ਦੇ ਵਿਚ ਵੱਜੀ ਤੇ ਕਾਰ ਦਾ ਨੁਕਸਾਨ ਵੀ ਹੋਇਆ ਹੈ ਪਰ ਇਸ ਤੋਂ ਬਾਅਦ ਡਰਾਈਵਰ ਨੇ ਬੱਸ ਥੋੜੀ ਹੋਲੀ ਕੀਤੀ ਤੇ ਫਿਰ ਭਜਾ ਕੇ ਲੈ ਗਿਆ।
ਇਹ ਕਿ ਜਿਸ ਰਫਤਾਰ ਦੇ ਵਿਚ ਡਰਾਇਰ ਬਸ ਚਲਾ ਰਿਹਾ ਸੀ ਇਸ ਤਰ੍ਹਾਂ ਲਗਦਾ ਸੀ ਕਿ ਉਸਨੇ ਨਸ਼ਾ ਕੀਤਾ ਹੋਇਆ ਹੈ, ਜੇਕਰ ਓਵਰ ਟੇਕ ਕਰਦੇ ਹੋਏ ਮੇਰੀ ਕਾਰ ਨੂੰ ਸਾਇਡ ਨਾ ਵੱਜ ਕੇ ਟਕੱਰ ਹੋ ਜਾਂਦੀ ਤਾਂ ਬੱਸ ਵਿਚ ਮੌਜੂਦ ਸਵਾਰੀਆਂ ਦੇ ਨੁਕਸਾਨ ਦਾ ਜੁੰਮੇਵਾਰ ਕੋਣ ਹੁੰਦਾ ? ਮੈਂ ਚਾਹੁੰਦਾ ਹਾਂ ਕਿ ਬੱਸ ਦੇ ਡਰਾਈਵਰ ਦਾ ਮੈਡੀਕਲ ਟੈਸਟ ਕਰਵਾਇਆ ਜਾਵੇ ਤਾਂ ਜੋ ਪਤਾ ਲਗ ਸਕੇ ਕਿ ਬੱਸ ਦੇ ਡਰਾਈਵਰ ਨੇ ਨਸ਼ਾ ਕਰਕੇ ਡਰਾਇਵਿੰਗ ਕਰ ਰਿਹਾ ਸੀ ਜਾਂ ਨਹੀ।
ਇਹ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਮੈਂ ਇਕ ਸੀਨੀਅਰ ਸੀਟੀਜਨ ਹਾਂ ਜੇਕਰ ਬੱਸ ਦੇ ਦੁਆਰਾ ਓਵਰ-ਟੇਕ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਹੋਰ ਘਟਨਾ ਵਾਪਰ ਜਾਂਦੀ ਤਾਂ ਇਹ ਘਟਨਾ ਵੱਡਾ ਹਾਦਸਾ ਬਣ ਸਕਦੀ ਸੀ।
ਇਸ ਲਈ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਸਬੰਧਤ ਮਹਿਕਮੇ ਦੇ ਨਾਲ ਗੱਲ ਕਰਕੇ ਪਨਬਸ ਦੇ ਇਸ ਬਸ ਡਰਾਈਵਰ ਦੀ ਇੰਨਕੁਆਰੀ ਕੀਤੀ ਜਾਵੇ ਤੇ ਬਸ ਦੇ ਡਰਾਈਵਰ ਦੇ ਖਿਲਾਫ ਕਾਰਵਾਈ ਕਰਦਿਆਂ ਉਸਨੂੰ ਪੱਕੇ ਤੌਰ ਤੇ ਨੌਕਰੀ ਤੋਂ ਕੱਢ ਦਿੱਤਾ ਜਾਵੇ ਜੀ ਤਾਂ ਜੋ ਹੋਰ ਡਰਾਇਵਰਾਂ ਦੇ ਲਈ ਸਬਕ ਬਣੇ ਕਿ ਅਸੀ ਬੱਸ ਕਿਸ ਤਰ੍ਹਾਂ ਚਲਾਉਣੀ ਹੈ। ਇਸ ਦੇ ਨਾਲ ਹੀ ਬੱਸ ਦੇ ਡਰਾਈਵਰ ਦੇ ਵੱਲੋਂ ਮੇਰੀ ਕਾਰ ਦੇ ਕਿਤੇ ਗਏ ਨੁਕਸਾਨ ਦਾ ਭੁਗਤਾਨ ਕਰਵਾਇਆ ਜਾਵੇ ਜੀ। ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ।
ਨੋਟ :: ਉਪਰੋਕਤ ਘਟਨਾ ਥਾਣਾ ਸ਼ੰਭੂ ਨੇੜੇ ਵਾਪਰੀ ਹੈ ।
ਧੰਨਵਾਦ ਸਹਿਤ
ਤਰਲੋਚਨ ਸਿੰਘ ਪੁੱਤਰ ਮੇਹਰ ਸਿੰਘ
ਵਾਸੀ ਪਿੰਡ ਧਰਮਗੜ੍ਹ, ਤਹਿ. ਬੰਨੂੜ, ਜਿਲ੍ਹਾ ਐਸ.ਏ.ਐਸ ਨਗਰ, ਮੋਹਾਲੀ
ਫੋਨ ਨੰ.[protected]
[protected] Was this information helpful? |
Post your Comment