Dear Sir,
ਇਹ ਸਰਕਾਰੀ ਬੱਸ ਮੋਗਾ ਡਿਪੋ ਦੀ ਹੈ, ਜਿਸ ਦੇ ਅੱਗੇ ਪੀਰ ਮੁਰਾਦਾਂ ਵਾਲਾ ਲਿਖਿਆ ਹੋਇਆ ਹੈ। ਇਹ ਬੱਸ ਕਦੇ ਕਦੇ ਹੀ ਆਉਂਦੀ ਹੈ ਤੇ ਇਸ ਦੀ timing 8.15am ਦੀ ਹੈ ਜੋ ਕਿ bahona ਚੌਕ 8.30 am ਤੇ ਪਹੁੰਚਦੀ ਹੈ। ਮੈਂ ਇਕ ਸਟੂਡੈਂਟ ਹਾਂ, ਰੋਡੇ ਕਾਲਜ ਵਿਚ ਪੜਦਾ ਹਾਂ ਤੇ ਮੈਂ ਰੋਜ਼ up down krda ਹਾਂ। ਇਹ ਬੱਸ ਦੀ ਸ਼ਿਕਾਇਤ ਹੈ ਕਿ ਇਕ ਤਾਂ ਇਹ ਕਦੇ ਕਦੇ ਹੀ ਆਉਂਦੀ ਹੈ ਤੇ ਕਦੇ ਕਦੇ bahona ਚੌਕ ਵੀ ਨੀ ਰੁਕ ਕੇ ਜਾਂਦੀ, ਤੇ ਨਾ ਹੀ ਸਾਨੂ ਰੋਡੇ ਕਾਲਜ ਵਿਚ ਉਤਰਦੀ ਹੈ, ਹਾਲਾਂਕਿ ਸਾਡਾ ਬੱਸ ਪਾਸ ਮੋਗਾ ਤੋਂ ਰੋਡੇ ਕਾਲਜ ਵਿਖੇ ਦਾ ਬਣਿਆ ਹੋਇਆ ਹੈ । ਜਿਸ ਦਿਨ ਕਿਸੇ ਵੱਡੇ ਅਫਸਰ ਨਾਲ ਗੱਲ ਕਰਵਾ ਦਿੱਤੀ ਜਾਂਦੀ ਹੈ, ਉਸ ਦਿਨ ਸਾਨੂੰ ਕਾਲਜ ਉਤਾਰ ਦਿੱਤਾ ਜਾਂਦਾ ਹੈ, ਪਰ ਜਿਸ ਦਿਨ ਕੰਡਕਟਰ ਬਦਲ ਜਾਂਦਾ ਹੈ ਤਾਂ ਸਾਨੂੰ ਬਾਘੇਪੁਰਾਨੇ ਹੀ ਉਤਾਰ ਦਿੱਤਾ ਜਾਂਦਾ ਹੈ। ਸਾਨੂੰ ਕਾਫੀ ਮਹੀਨਿਆਂ ਤੋਂ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਰਪਾ ਕਰਕੇ ਸਾਡੀ ਇਸ ਸਮੱਸਿਆ ਦਾ ਸਮਾਧਾਨ ਕੀਤਾ ਜਾਵੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ।
ਆਪ ਜੀ ਦਾ ਵਿਸ਼ਵਾਸ਼ਪਾਤਰ
ਦਮਨਜੀਤ ਸਿੰਘ
PunBus / Punjab Roadways customer support has been notified about the posted complaint.